Dr. Sumeet Kumar of Modi College gets a Patent for an Innovative Computer Design
Patiala: 8 May 2024
A team of researchers led by Dr. (Flying Officer) Sumeet Kumar, Associate Professor and NCC Officer of Air Wing from Multani Mal Modi College Patiala has been granted a patent for the innovative design of a keyboard with an Integrated Webcam. This cutting-edge invention is registered with the Patent office, Government of India to ensure its uniqueness and protection under the intellectual property rights.
College Principal Dr. Neeraj Goyal congratulated Dr. Sumeet Kumar on his unique research and brilliant achievement and said that Modi college is committed for research and innovation in Scientific and technical fields for the welfare of the society and the nation.
Dr. Sumeet Kumar said that our patented design showcases a seam less integration of a webcam into the keyboard, enhancing user experience and functionality. He also said that the collaborative effort of his team has culminated in a product that promised to redefine the way we interact with the computers.
All faculty members appreciated and congratulated Dr. Sumeet on achieving this feat.
ਮੋਦੀ ਕਾਲਜ ਦੇ ਡਾ. ਸੁਮੀਤ ਕੁਮਾਰ ਨੂੰ ਇਨੋਵੇਟਿਵ ਕੰਪਿਊਟਰ ਡਿਜ਼ਾਈਨ ਲਈ ਮਿਲਿਆ ਪੇਟੈਂਟ
ਪਟਿਆਲਾ: 8 ਮਈ, 2024
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਐਸੋਸੀਏਟ ਪ੍ਰੋਫੈਸਰ ਅਤੇ ਐਨ.ਸੀ.ਸੀ ਏਅਰ ਵਿੰਗ ਦੇ ਡਾ. (ਫਲਾਇੰਗ ਅਫਸਰ) ਸੁਮੀਤ ਕੁਮਾਰ ਦੀ ਅਗਵਾਈ ਵਿੱਚ ਕੰਪਿਊਟਰ ਸਾਇੰਸ ਦੇ ਖੋਜ-ਕਰਤਾਵਾਂ ਦੀ ਇੱਕ ਟੀਮ ਨੂੰ ਵਿਲੱਖਣ ਵੈਬਕੈਮ ਵਾਲੇ ਕੀਬੋਰਡ ਦੇ ਨਵੀਨਤਮ ਡਿਜ਼ਾਈਨ ਲਈ ਇੱਕ ਪੇਟੈਂਟ ਪ੍ਰਦਾਨ ਗਿਆ ਹੈ। ਇਹ ਅਤਿ-ਆਧੁਨਿਕ ਖੋਜ ਪੇਟੈਂਟ ਦਫ਼ਤਰ, ਭਾਰਤ ਸਰਕਾਰ ਕੋਲ ਰਜਿਸਟਰਡ ਕੀਤੀ ਗਈ ਹੈ ਤਾਂ ਕਿ ਬੌਧਿਕ ਸੰਪਤੀ ਦੇ ਅਧਿਕਾਰਾਂ ਅਧੀਨ ਇਸ ਖੋਜ ਦੇਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਡਾ. ਸੁਮੀਤ ਕੁਮਾਰ ਨੂੰ ਉਨ੍ਹਾਂ ਦੀ ਇਸ ਵਿਲੱਖਣ ਖੋਜ ਅਤੇ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਮੋਦੀ ਕਾਲਜ ਸਮਾਜ ਅਤੇ ਰਾਸ਼ਟਰ ਦੀ ਭਲਾਈ ਲਈ ਵਿਗਿਆਨ ਅਤੇ ਤਕਨੀਕ ਦੇ ਆਧੁਨਿਕ ਖੇਤਰਾਂ ਵਿੱਚ ਖੋਜ ਕਰਨ ਅਤੇ ਨਵੀਨ ਡਿਜ਼ਾਈਨ ਬਣਾਉਣ ਲਈ ਵਚਨਬੱਧ ਹੈ।
ਡਾ. ਸੁਮੀਤ ਕੁਮਾਰ ਨੇ ਦੱਸਿਆ ਕਿ ਸਾਡਾ ਪੇਟੈਂਟ ਹੋਇਆ ਡਿਜ਼ਾਇਨ ਕੀ-ਬੋਰਡ ਨਾਲ ਵੈਬਕੈਮ ਦੇ ਆਪਸੀ ਤਾਲਮੇਲ ਅਤੇ ਅੁਪੇਸ਼ਨ ਸਿਸਟਮ ਨੂੰ ਬਿਨਾਂ ਕਿਸੇ ਝੰਜਟ ਨਾਲ ਚਲਾਉਣ ਵਿੱਚ ਮਦੱਦ ਕਰਦਾ ਹੈ ਅਤੇ ਉਪਭੋਗਤਾ ਦੀ ਕਾਰਜਸ਼ੀਲਤਾ ਨੂੰ ਵਧਾਉਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਖੋਜ ਸਾਡੀ ਟੀਮ ਆਪਸੀ ਸਹਿਯੋਗ ਅਤੇ ਲਗਾਤਾਰ ਯਤਨਾਂ ਦਾ ਨਤੀਜਾ ਹੈ ਜਿਸ ਨੇ ਸਾਡੇ ਕੰਪਿਊਟਰਾਂ ਨਾਲ ਸੰਚਾਰ ਕਰਨ ਦੇ ਤਰੀਕੇ ਨੂੰ ਮੁੜ ਪਰਿਭਾਸ਼ਿਤ ਕਰ ਦਿੱਤਾ ਹੈ।
ਇਸ ਮੌਕੇ ਤੇ ਕੰਪਿਊਟਰ ਸਾਇੰਸ ਵਿਭਾਗ ਅਤੇ ਕਾਲਜ ਦੇ ਸਮੂਹ ਸਟਾਫ ਨੇ ਵੀ ਡਾ. ਸੁਮੀਤ ਕੁਮਾਰ ਨੂੰ ਵਧਾਈ ਦਿੱਤੀ।